ਮੇਰੇ ਜੁਰਮਾਂ ਦਾ

ਮੇਰੇ ਜੁਰਮਾਂ ਦਾ ਰੱਬ ਐਸਾ ਫੈਸਲਾ ਸੁਨਾਵੇ
ਮੈਂ ਹੋਵਾਂ ਆਖਰੀ ਸਾਹਾਂ ਤੇ,ਉਹ ਮਿਲਣ ਮੈਨੂੰ ਆਵੇ

ਮੇਰੇ ਸੀਨੇਂ ਉੱਤੇ ਹੋਣ ਆਏ ਜ਼ਖਮ ਹਜ਼ਾਰਾਂ
ਮੇਰਾ ਵੇਖ-ਵੇਖ ਹਾਲ ਓਹਦੀ ਅੱਖ ਭਰ ਆਵੇ

ਮੈਨੂੰ ਬੁੱਕਲ ਚ' ਲੈ ਕੇ ਓਹ ਭੁੱਬਾਂ ਮਾਰ ਰੋਵੇ
ਬਸ ਅੱਜ ਮੇਰੇ ਉੱਤੇ ਏਨਾਂ ਹੱਕ ਓਹ ਜਤਾਵੇ

ਪਹਿਲਾਂ ਰੁੱਸਦੀ ਸੀ ਜਿਵੇਂ ਓਹ ਗੱਲ-ਗੱਲ ਉੱਤੇ
ਅੱਜ ਫੇਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ

ਫੇਰ ਰੋਂਦੀ-ਰੋਂਦੀ ਕਹੇ " ਤੈਨੂੰ ਕਦੇ ਨਹੀਂ ਬੁਲਾਉਣਾਂ "
ਓਹਦਾ ਸੁਣਕੇ ਜਵਾਬ ਮੇਰਾ ਦਿਲ ਟੁੱਟ ਜਾਵੇ..

ਇਹ ਕਰਮਾਂ ਦੀਆਂ ਖੇਡਾਂ ਓਹਨੂੰ ਕਿੰਝ ਸਮਝਾਵਾਂ
ਓਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ

ਓਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ
ਮੇਰਾ ਆਖਰੀ ਓਹ ਸਾਹ ਏਨਾਂ ਲੰਮਾ ਹੋ ਜਾਵੇ

ਕੁਝ ਪਲ ਰਹਾਂ ਓਹਦੀਆਂ ਬਾਹਾਂ ਦੀ ਕੈਦ ਵਿੱਚ
ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ

ਬਸ ਪੂਰੀ ਕਰ ਦੇਵੇ ਮੇਰੀ ਆਖਿਰੀ ਖਵਾਹਿਸ਼
ਮੇਰੀ ਲਾਸ਼ ਨੂੰ ਓਹ ਆਪਣੇਂ 'ਪਿਆਰ' ਨਾਲ ਢੱਕ ਜਾਵੇ

"ਮੈਂ ਆਵਾਂਗਾ ਉਡੀਕੀਂ ਮੈਨੂੰ ਅਗਲੇ ਜਨਮ 'ਚ"
ਜਾਂਦਾ-ਜਾਂਦਾ ਫਿਰ ਝੂਠਾ ਜਿਹਾ ਵਾਅਦਾ ਕਰ ਜਾਵਾਂ,
ਓਹਦੇ ਸਾਹਮਣੇਂ ਮੇਰੇ ਨੈਣਾਂ ਦੇ ਚਿਰਾਗ ਬੁੱਝ ਜਾਣ
ਓਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ

ਕੱਢ-ਕੱਢ ਹਾੜੇ ਓਹ ਮੰਗੇ ਫਰਿਆਦਾਂ
ਪਰ ' ਓਹਦਾ "Sahib" ਕਦੀ ਮੁੜ ਕੇ ਨਾਂ ਆਵੇ
ਕਦੀ ਮੁੜ ਕੇ ਨਾਂ ਆਵੇ..................

Comments

Post a Comment

Popular Posts