06 November, 2009

ਸਾਡਾ ਦਿਲ ਦਰਿਆਸਾਡਾ ਦਿਲ ਦਰਿਆ ਅਸੀਂ ਮਾੜੇ ਆਂ
ਪਰ ਲੋਕਾਂ ਲਈ ਵਿਚਾਰੇ ਆਂ
ਜੋ ਕਰਦੇ ਸਾਨੂੰ ਗੱਲਾਂ ਨੇ,ਫਿਰ ਉਹ ਕੰਨੀਂ ਕਤਰਾਉਣਗੇ
ਜਦੋਂ ਸਾਡੇ ਤੇ ਵੀ ਦਿਨ ਚੰਗੇ ਆਉਣਗੇ....

ਅਸੀਂ ਕਿਸੇ ਨੂੰ ਕੁਝ ਨਾਂ ਕਹਿਨੇ ਆਂ
ਸਦਾ ਰੱਬ ਆਸਰੇ ਰਹਿਨੇ ਆਂ
ਜੋ ਨਿੰਦਿਆ ਕਰਦੇ ਸਾਡੀ ਨੇ, ਕੱਲ ਉਹ ਵੀ ਆਪ ਸਲਾਹੁਣਗੇ
ਜਦੋਂ ਸਾਡੇ ਤੇ ਵੀ ਦਿਨ ਚੰਗੇ ਆਉਣਗੇ....

ਸਭ ਸਾਕ ਸਬੰਧੀਆਂ ਛੱਡ ਦਿੱਤਾ
ਸੱਜਣਾਂ ਵੀ ਦਿਲ ਚੋਂ ਕੱਢ ਦਿੱਤਾ
ਜਿੰਨਾਂ ਨੂੰ ਮਾਣ ਅੱਜ ਪੈਸੇ ਤੇ, ਫਿਰ ਉਹ ਕੰਨੀ ਕਤਰਾਉਣਗੇ....
ਜਦੋਂ ਸਾਡੇ ਤੇ ਵੀ ਦਿਨ ਚੰਗੇ ਆਉਣਗੇ....

"ਸਿਮਰ" ਦੀਆਂ ਡੋਰਾਂ ਰੱਬ ਉੱਤੇ
ਨਾਂ ਰੱਬ ਤੋਂ ਵੱਡਾ ਜੱਗ ਉੱਤੇ
ਜਦੋਂ ਗੁੱਡੀ ਚੜਜੂ "ਸਿਮਰ" ਦੀ, ਹੱਥ ਚੁੱਕ ਕੇ ਫਤਿਹ ਬੁਲਾਉਣਗੇ
..............................!

0 comments

Post a Comment