31 July, 2009

ਮੇਰੀਆਂ ਆਂਸਾਂ
ਮੈਂ ਪੀਰਾਂ ਫਕੀਰਾਂ ਦੇ ਦਰ ਤੋਂ,
ਕਦੇ ਮੰਦਿਰ ਤੇ ਕਦੇ ਮਸਜ਼ਿਦ ਚੋਂ,
ਇੱਕ ਤੇਰਾ ਚਾਨਣ ਲੱਭਦਾ ਰਿਹਾ
ਤੇਰੇ ਚੰਨ ਬਣਦੇ ਰਹੇ ਹੋਰ ਕਈ,
ਮੇਰੀਆਂ ਆਂਸਾਂ ਦਾ ਦੀਵਾ ਬੁੱਝਦਾ ਰਿਹਾ...

ਦਿੱਤੇ ਜਖ਼ਮ ਦੁਨੀਆ ਦੇ ਸਹਾਰ ਲਏ,
ਤੇਰਾ ਵਿਛੋੜਾ ਜ਼ਰਿਆ ਜਾਣਾ ਨੀ
ਇਸ਼ਕੇ ਦੀ ਸੂਲੀ ਹੱਸ ਹੱਸ ਕਬੂਲ ਮੈਨੂੰ,
ਤੈਥੋਂ ਮਾਤਮ ਕਰਿਆ ਜਾਣਾ ਨੀ,
ਅਫਸੋਸ ਰਹੂ ਜਿੰਦਗੀ ਕੱਟੀ ਦਾ,
ਪਰ ਇਸ ਬੰਧਨ ਚੋਂ ਛੁਟਿਆ ਜਾਣਾ ਨੀ,
ਫਕੀਰੀ ਗਲ ਲੈ ਤੁਰਿਆ ਮੈਂ...
ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!


0 comments

Post a Comment