10 May, 2009

ਮੈਂ ਲਾਇਕ ਨਹੀਂ ਸੀ

ਮੈਂ ਲਾਇਕ ਨਹੀਂ ਸੀ,
ਇਸ ਜੱਗ ਦੇ..
ਮੈਨੂੰ ਰੱਬ ਨੇਂ,
ਮਾਂ ਦੇ ਨਾਲ ਮਿਲਾ ਦਿੱਤਾ..
ਆਪਣੇ ਪੈਰਾਂ ਤੇ,
ਖੜ ਵੀ ਨਹੀਂ ਸੀ ਸਕਦਾ..
ਮੈਨੂੰ ਬਾਪੂ ਨੇਂ,
ਤੁਰਨਾਂ ਸਿਖਾ ਦਿੱਤਾ..
ਅਨਜਾਣ ਸੀ ਮੈਂ,
ਆਪਣੀ ਰੂਹ ਤੋਂ..
ਸੋਹਣੇ ਵੀਰਾਂ ਨੇਂ,
ਦੀਦਾਰ ਰੱਬ ਦਾ ਕਰਵਾ ਦਿੱਤਾ..
ਲੱਖਾਂ ਭੁੱਲਾਂ ਮੈਂ,
ਕੀਤੀਆਂ ਹੋਣੀਆਂ ਜਾਣੇ-ਅਣਜਾਣੇ..
ਭੈਣਾਂ ਦੀਆਂ ਦੁਆਵਾਂ ਨੇਂ,
ਇੱਕ-ਇੱਕ ਤੇ ਪਰਦਾ ਪਾ ਦਿੱਤਾ..
ਜਦ ਕਮੀਂ ਮਹਿਸੂਸ ਹੋਈ,
ਇੱਕ ਸੱਚੇ ਦੋਸਤ ਦੀ..
ਤਾਂ ਰੱਬ ਨੇਂ ਰੱਬ ਵਰਗੇ,
ਸੱਜਣਾਂ ਨਾਲ ਮਿਲਾ ਦਿੱਤਾ..
ਸ਼ੁਕਰ ਗੁਜ਼ਾਰ ਹਾਂ ਮੈਂ,
ਓਸ ਪ੍ਰਮਾਤਮਾਂ ਦਾ..
ਜਿਸ ਨੇਂ ਇਸ ਨਾਂ-ਚੀਜ਼ ਦਾ,
ਮੁੱਲ ਪਾ ਦਿੱਤਾ..||

0 comments

Post a Comment