ਛੇੜ ਨਾ ਦਰਦਾ ਨੂੰ
ਬਸ ਰਹਿਣ ਦੇ ਛੇੜ ਨਾ ਦਰਦਾ ਨੂੰ, ਸਾਥੋ ਦਰਦ ਸੁਣਾਇਆ ਨਹੀ ਜਾਣਾ..
ਤੇਰੇ ਅਹਿਸਾਨਾ ਦੇ ਬਦਲੇ ਦਾ........ ਮੁਲ ਹੋਰ ਚੁਕਾਇਆ ਨਹੀ ਜਾਣਾ ।

ਮੇਰੇ ਮਨ ਦੀ ਮੈਲੀ ਚਾਦਰ ਤੇ, ਸੋ ਦਾਗ ਨੇ ਮੇਰੇ ਪਾਪਾ ਦੇ...
ਕੋਈ ਦਾਗ ਮਿਟਾਵਣ ਯੋਗ ਨਹੀ..ਕੋਈ ਦਾਗ ਮਿਟਾਇਆ ਨਹੀ ਜਾਣਾ ।
ਬਸ ਰਹਿਣ ਦੇ ਛੇੜ ਨਾ ਦਰਦਾ ਨੂੰ....................

ਜੋ ਧੋਖਾ ਤੇਰੇ ਨਾਲ ਹੋਇਆ, ਮੈ ਉਸ ਧੋਖੇ ਦਾ ਮੁਜਰਮ ਹਾਂ,
ਹੁਣ ਸਜਾ ਦਿਓ ਮੈਨੂੰ ਦੋਸ਼ੀ ਨੂੰ, ਮੈਥੋ ਪਾਪ ਲੁਕਾਇਆ ਨਹੀ ਜਾਣਾ।
ਬਸ ਰਹਿਣ ਦੇ ਛੇੜ ਨਾ ਦਰਦਾ ਨੂੰ...................

ਜੇ ਹੋਸਕੀਆ ਤਾ ਮਾਫ ਕਰੀ, ਮਰਜਾਣੇ ਮਾਣ ਨਿਮਾਣੇ ਨੂੰ..
ਤੇਰੇ ਇਸ ਪਾਗਲ ਕਰਜਾਈ ਤੋਂ, ਹੁਣ ਬੋਝ ਉਠਾਇਆ ਨਹੀ ਜਾਣਾ..
ਬਸ ਰਹਿਣ ਦੇ ਛੇੜ ਨਾ ਦਰਦਾ ਨੂੰ, ਸਾਥੋ ਦਰਦ ਸੁਣਾਇਆ ਨਹੀ ਜਾਣਾ..

--ਗੁਰਦਾਸ ਮਾਨ---

Comments

Popular Posts