ਇਕ ਹੋਰ ਉਮਰ

ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ,ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ,
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ,ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ,ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ,
ਕਦੀ ਮੰਗਦਾ ਦਿਲ ਇਕ ਹੋਰ ਉਮਰ,ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ।

Comments

Popular Posts