06 December, 2011

ਗੁਰੂ ਪੀਰ

ਗੁਰੂ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ,
  ਭਗਤ ਸਿੰਘ ਰਹਿ ਗਿਆ ਹੁਣ ਨੰਬਰ-ਪਲੇਟਾਂ ‘ਤੇ,
ਗੁਰੂਆਂ ਦੀ ਬਾਣੀ ਹੁਣ ਕੈਸਟਾਂ ‘ਚ ਵੱਜਦੀ।
  ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ……
ਧਰਤੀ ਪੰਜਾਬ ਦੀ ਨੂੰ ਡੇਰਿਆਂ ਨੇ ਖਾ ਲਿਆ,
  ਭੋਲੇ-ਭਾਲੇ ਲੋਕਾਂ ਤਾਈਂ ਜਿਨ੍ਹਾਂ ਪਿੱਛੇ ਲਾ ਲਿਆ,
ਨੌ ਸੌ ਚੂਹੇ ਖਾ ਕੇ ਜੋ ਗੱਲ ਕਰਦੇ ਨੇ ਹੱਜ ਦੀ।
  ਸੁਣ ਲਓ ਸੁਣਾਵਾਂ ਥੋਨੂੰ ਸੱਚੀ ਗੱਲ ਅੱਜ ਦੀ