03 October, 2009

ਤਾਂ ਕਹੀਏ..

ਕਿਸੇ ਨਾਲ ਤੁਸਾਂ ਬਣਾਈ ਹੋਵੇ ਤਾਂ ਕਹੀਏ...
ਇੱਕ ਦੇ ਨਾਲ ਲੜਾਈ ਹੋਵੇ ਤਾਂ ਕਹੀਏ...

ਆਸ਼ਕ ਜੁੱਤੀਆਂ ਜਿੰਨ੍ਹਾਂ ਮਗਰ ਘਸਾ ਲੈਂਦੇ,
ਉਹਨਾਂ ਨੇ ਕਦੀ ਘਸਾਈ ਹੋਵੇ ਤਾਂ ਕਹੀਏ...

ਪਿੱਠ ਮਗਰ ਤਾਂ ਸਾਰੇ ਈ ਗੱਲਾਂ ਕਰਦੇ ਨੇ,
ਮੂੰਹ ਤੇ ਕਿਸੇ ਸੁਣਾਈ ਹੋਵੇ ਤਾਂ ਕਹੀਏ....

ਦੇਬੀ ਨੂੰ ਅਫਸੋਸ ਨਹੀਂ ਪਛਤਾਵਾ ਨਹੀਂ,
ਕਿਸੇ ਨਾਲ ਉਹਨੇ ਨਿਭਾਈ ਹੋਵੇ ਤਾਂ ਕਹੀਏ...