01 May, 2009

ਅਸੀ ਕਿਹਾ......

ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ,
ਕਿਹੰਦੇ ਤੇਰੇ ਦਿਲ ਚ, ਦਿਸੇ ਨਾ ਦੁੱਖ ਕੋਈ,
ਕਿਹੰਦੇ ਓਹ ਕੀ ਜਾਣੇ ਪਾਕ ਮੁਹੱਬਤ ਨੁੰ,
ਜਿਸਦੀ ਅੱਖ ਨਾ ਕਦੇ ਕਿਸੇ ਲਈ ਰੋਈ,

ਫਿਰ ਅਸੀ ਕਿਹਾ......
ਇਹ ਇਸ਼ਕੇ ਦੀਆ ਚੋਟਾ ਬੁਰੀਆ ਨੇ,
ਇਹ ਇਸ਼ਕ ਆਪ ਸਿਖਾਉਗਾ,
ਜੇ ਇਤਬਾਰ ਨਹੀ ਤਾ ਕਦੇ ਮੇਰਾ ਦਿਲ ਵੀ,
ਆਪਣੇ ਜਖਮ ਦਿਖਾਉਗਾ,

ਹਾਰ ਕੇ ਇਸ ਪਿਆਰ ਵਿੱਚ ਅਸੀ,
ਹਾਸੇ ਪਿੱਛੇ ਗੱਮ ਛੁਪਾਈ ਬੇਠੇ ਆ,
ਇੱਕ ਹੰਝੁ ਦਾ ਤੁੰ ਕਰੇ ਗਿੱਲਾ,
ਕਿਸੇ ਦੀ ਜੁਦਾਈ ਵਿੱਚ ਰੋ ਰੋ ਅਸੀ
ਸੱਤਾ ਜਨਮਾ ਦੇ ਹੰਝੁ ਮੁਕਾਈ ਬੇਠੇ ਆ ...

0 comments

Post a Comment